Sikh Relief Panjab Flood Relief Continues…
ਪੰਜਾਬ ਅੰਦਰ ਹੜ੍ਹਾਂ ਦਾ ਖਤਰਾ ਅਜੇ ਵੀ ਕਾਇਮ ਅਤੇ ਪੰਜਾਬ ਵਾਸੀਆਂ ਨੂੰ ਅਜੇ ਵੀ ਤੁਹਾਡੀ ਮਦਦ ਦੀ ਲੋੜ
‘ਸਿੱਖ ਰਿਲੀਫ’ ਵੱਲੋਂ ਹੜ੍ਹ ਪੀੜਤਾਂ ਦੀ ਮਦਦ ਨਿਰੰਤਰ ਜਾਰੀ
ਪੌਂਗ ਡੈਮ ਤਲਵਾੜਾ ਦੀ ਝੀਲ ‘ਚ ਵੱਧ ਰਹੇ ਪਾਣੀ ਦੇ ਪੱਧਰ ਨੂੰ ਦੇਖਦੇ ਹੋਏ 4 ਸਤੰਬਰ ਨੂੰ 26 ਹਜ਼ਾਰ ਕਿਊਸਿਕ ਪਾਣੀ ਬਿਆਸ ਦਰਿਆ ‘ਚ ਛੱਡਣ ਦੀ ਚਿਤਾਵਨੀ ਦਿੱਤੀ ਗਈ ਹੈ, ਜਿਸ ਕਾਰਨ ਪੰਜਾਬ ਵਾਸੀਆਂ ਦੇ ਸਿਰ ਉੱਤੇ ਹੜ੍ਹਾਂ ਦੀ ਤਲਵਾਰ ਅਜੇ ਵੀ ਲਟਕ ਰਹੀ ਹੈ ।
ਪਿਛਲੇ ਦੋ ਹਫਤਿਆਂ ਤੋਂ ‘ਸਿੱਖ ਰਿਲੀਫ’ ਦੇ ਵਲੰਟੀਅਰਾਂ ਵੱਲੋਂ ਹੜ੍ਹ ਪੀੜਤਾਂ ਦੀ ਮਦਦ ਲਗਾਤਾਰ ਜਾਰੀ ਹੈ । ਪੀੜਤਾਂ ਨੂੰ ਸੁੱਕਾ ਰਾਸ਼ਨ ਪਹੁੰਚਾਉਣ ਦੇ ਨਾਲ ਖੜ੍ਹੇ ਪਾਣੀ ਨਾਲ ਆਉਣ ਵਾਲੀਆਂ ਬਿਮਾਰੀਆਂ ਦੇ ਮਦੇਨਜ਼ਰ ਉਹਨਾਂ ਨੂੰ ਦਵਾਈਆਂ, ਮੱਛਰਦਾਨੀਆਂ ਤੇ ਹੋਰ ਜ਼ਰੂਰੀ ਸਮਾਨ ਪਹੁੰਚਾਇਆ ਜਾ ਰਿਹਾ ਹੈ ।
ਸੰਗਤ ਜੀ, ਹੜ੍ਹ ਪੀੜਤਾਂ ਦੀ ਇਹ ਮਦਦ ਤੁਹਾਡੇ ਸਹਿਯੋਗ ਨਾਲ ਹੀ ਕਰ ਸਕਣ ਦੇ ਯੋਗ ਹਾਂ ਇਸ ਲਈ ਇਸੇ ਤਰ੍ਹਾਂ ਹੀ ਹੜ੍ਹ ਪੀੜਤਾਂ ਦੀ ਸੇਵਾ ਲਈ ਸਾਡਾ ਸਾਥ ਦਿੰਦੇ ਰਹੋ ।