Support Shaheed Bhai Balwinder Singh Jatana’s Niece
Sikh Relief continue helping to pay the fees of Bibi Amanpreet Kaur’s studies for the past four years, a niece of Shaheed Bhai Balwinder Singh Jatana.
She is now coming to the final year of doing a B-Tec in computer Science and hopes to become a teacher, enabling her to give other young people the opportunity to receive an education and a brighter future for themselves and Panjabi society.
ਸ਼ਹੀਦ ਭਾਈ ਬਲਵਿੰਦਰ ਸਿੰਘ ਜਟਾਣਾ ਦੀ ਭਾਣਜੀ ਅਮਨਪ੍ਰੀਤ ਕੌਰ ਦੀ ਬੀਟੈੱਕ ( BTEC ) ਦੀ ਪੜ੍ਹਾਈ ਪਿਛਲੇ 4 ਸਾਲਾਂ ਤੋਂ ਸਿੱਖ ਰਿਲੀਫ ਨੇ ਪੂਰੀ ਜ਼ਿਮੇਵਾਰੀ ਨਾਲ ਨਿਭਾਈ ।।ਸ਼ਹੀਦ ਭਾਈ ਬਲਵਿੰਦਰ ਸਿੰਘ ਜਟਾਣਾ ਸਿੱਖ ਸੰਘਰਸ਼ ਦੇ ਉਨ੍ਹਾਂ ਸੂਰਮਿਆਂ ਵਿੱਚ ਇੱਕ ਹਨ, ਜਿੰਨਾਂ ਦੇ ਕਾਰਨਾਮੇ ਸਿੱਖ ਕੌਮ ਰਹਿੰਦੀ ਦੁਨੀਆਂ ਤੱਕ ਯਾਦ ਕਰਦੀ ਰਹੇਗੀ।ਸਿੱਖ ਜੂਝਾਰੂ ਤਾਂ ਆਪਣਾ ਕੌਮੀ ਫਰਜ਼ ਪੁਰਾ ਕਰਦੇ ਹੋਏ ਕੌਮ ਤੋਂ ਆਪਾ ਨਿਛਾਵਰ ਕਰ ਗਏ, ਹੁਣ ਇਹ ਕੌਮ ਦਾ ਫਰਜ਼ ਹੈ ਕਿ ਜਿੱਥੇ ਉਨ੍ਹਾਂ ਵੱਲੋਂ ਜਗਾਈ ਅਜ਼ਾਦੀ ਦੀ ਮਿਸਾਲ ਜਗਦੀ ਰੱਖੇ ਉਸਦੇ ਨਾਲ ਹੀ ਸ਼ਹੀਦ ਪਰਿਵਾਰਾਂ ਦੇ ਬੁਜ਼ਰਗਾਂ, ਬੱਚਿਆਂ ਦੀ ਸੇਵਾ ਸੰਭਾਲ ਦੀ ਜ਼ਿਮੇਵਾਰੀ ਤਨਦੇਹੀ ਨਾਲ ਨਿਭਾਵੇ।
ਕੌਮੀ ਸੰਘਰਸ਼ ਦੌਰਾਨ ਸ਼ਹੀਦ ਹੋਏ ਸਿੰਘਾਂ ਦੇ ਪਰਿਵਾਰਾਂ ਅਤੇ ਜੇਲਾਂ ਵਿੱਚ ਬੰਦ ਸਿੱਖ ਸਿਆਸੀ ਨਜ਼ਰਬੰਦਾਂ ਦੀ ਸੇਵਾ ਸੰਭਾਲ ਲਈ ਹੋਂਦ ਵਿੱਚ “ਸਿੱਖ ਰਿਲੀਫ਼ ਯੂਕੇ” ਵੱਲੋਂ ਸਮੁਹ ਪੰਥ ਦਰਦੀਆਂ ਦੀ ਸਹਾਇਤਾ ਨਾਲ ਇਹ ਫਰਜ਼ ਨਿਭਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਸਿੱਖ ਰਿਲੀਫ਼ ਵੱਲੋਂ ਸ਼ਹੀਦ ਭਾਈ ਬਲਵਿੰਦਰ ਸਿੰਘ ਜਟਾਣਾ ਦੀ ਭੈਣ ਬੀਬੀ ਸੁਰਿੰਦਰ ਕੌਰ ਦੀ ਧੀ ਅਮਨਪ੍ਰੀਤ ਕੌਰ ਦੀ ਬੀਟੈੱਕ ਦੀ ਪੜਾੲੀ ਦੀ ਜ਼ਿਮੇਵਾਰੀ ਨਿਭਾਈ ਜਾ ਰਹੀ ਹੈ।
ਸਿੱਖ ਰਿਲੀਫ਼ ਦੇ ਭਾਈ ਪਰਮਿੰਦਰ ਸਿੰਘ ਅਮਲੋਹ ਨੇ ਦੱਸਿਆ ਕਿ ਸੰਸਥਾ ਵੱਲੋਂ ਅਮਨਪ੍ਰੀਤ ਕੌਰ ਦੀ ਅੰਤਿਮ ਸਮੈਸਟਰ ਦੀ ਫੀਸ ਭਰੀ ਗਈ ਹੈ।
ਅਮਨਪ੍ਰੀਤ ਕੌਰ ਪੜ੍ਹਾਈ ਵਿੱਚ ਬਹੁਤ ਹੁਸ਼ਿਆਰ ਹੈ ਅਤੇ ਉਸਦੀ ਸਾਰੀ ਪੜਾਈ ਦੇ ਖਰਚ ਦੀ ਜ਼ਿਮੇਵਾਰੀ ਸਿੱਖ ਰਿਲੀਫ ਨੇ ਸਮੂਹ ਸੰਗਤ ਦੇ ਸਹਿਯੋਗ ਨਾਲ ਨਿਭਾਈ ਹੈ।ਸਮੂਹ ਸੰਗਤ ਅਰਦਾਸ ਕਰੇ ਕਿ ਅਕਾਲ ਪੁਰਖ ਉਸਦੀ ਕੀਤੀ ਮਿਹਨਤ ਨੂੰ ਫਲ ਲਾਵੇ ਅਤੇ ਉਹ ਵਧੀਆ ਨੰਬਰ ਲੈ ਕੇ ਪਾਸ ਹੋਵੇ। ਆਪਣਾ ਅਤੇ ਕੌਮ ਦਾ ਨਾਂ ਰੌਸ਼ਨ ਕਰੇ।